ਬਠਿੰਡਾ ਦੇ ਪਿੰਡ ਦਿਉਣ ਤੋਂ ਕਹਾਣਾ ਹਰਿਆਣਾ ਵਿਖੇ ਮਹਾ ਪੰਚਾਇਤ ਰੈਲੀ ’ਤੇ ਜਾ ਰਹੇ ਕਿਸਾਨਾਂ ਨਾਲ ਭਰੀ ਬੱਸ ਸੜਕ ਕਿਨਾਰੇ ਬਣੇ ਡਿਵਾਈਡਰ ਨਾਲ ਟਕਰਾ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਜਥਾਬੰਦੀ ਦੇ ਮੈਂਬਰ ਇਸ ਵਿੱਚ ਸਵਾਰ ਸਨ। ਹਾਦਸੇ ਦੌਰਾਨ ਕਈ ਕਿਸਾਨਾਂ ਦੇ ਮਾਮੂਲੀ ਸੱਟਾਂ ਲੱਗੀਆਂ ਪਰ ਕਿਸੇ ਵੀ ਤਰਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
