ਨਵੀਂ ਦਿੱਲੀ – ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵੱਲੋਂ ਮਿਸਰੀ ਨੇ ਕਿਹਾ ਕਿ ਅਸੀਂ ਅਮਰੀਕੀ ਪ੍ਰਸ਼ਾਸਨ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਦੇਸ਼ ਨਿਕਾਲਾ ਦਿੱਤੇ ਗਏ ਭਾਰਤੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਅਣਮਨੁੱਖੀ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਸਾਨੂੰ ਕਿਸੇ ਵੀ ਤਰ੍ਹਾਂ ਦੇ ਦੁਰਵਿਵਹਾਰ ਦਾ ਪਤਾ ਲੱਗਦਾ ਹੈ, ਤਾਂ ਅਸੀਂ ਇਸਨੂੰ ਤੁਰੰਤ ਉੱਚ ਪੱਧਰ ‘ਤੇ ਉਠਾਵਾਂਗੇ।
ਮਿਸਰੀ ਨੇ ਕਿਹਾ ਕਿ ਅਮਰੀਕਾ ਤੋਂ ਕੱਢਣ ਲਈ 487 ਲੋਕਾਂ ਦੀ ਸੂਚੀ ਤਿਆਰ ਹੈ। 298 ਲੋਕਾਂ ਦੇ ਦਸਤਾਵੇਜ਼ ਭਾਰਤ ਸਰਕਾਰ ਨਾਲ ਤਸਦੀਕ ਲਈ ਸਾਂਝੇ ਕੀਤੇ ਗਏ ਹਨ। ਵਿਦੇਸ਼ ਸਕੱਤਰ ਨੇ ਵਿਸ਼ੇਸ਼ ਬ੍ਰੀਫਿੰਗ ਵਿੱਚ ਵੇਰਵੇ ਸਾਂਝੇ ਕੀਤੇ।
