ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਹਰਿਆਣੇ ਦੇ ਨੌਜਵਾਨ ਆਕਾਸ਼ ਨੇ ਆਪਣੀ ਯਾਤਰਾ ਦੀਆਂ ਕਈ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਬੱਚੇ, ਔਰਤਾਂ ਅਤੇ ਹੋਰ ਲੋਕ ਜੰਗਲਾਂ, ਚਿੱਕੜ ਅਤੇ ਪਹਾੜੀ ਰਸਤਿਆਂ ਰਾਹੀਂ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਇੱਥੇ ਇੱਕ ਵੀਡੀਓ ਵਿੱਚ ਉਹ ਆਪਣੇ ਚਿੱਕੜ ਨਾਲ ਲਿੱਬੜੇ ਹੋਏ ਜੁੱਤੇ ਵੀ ਦਿਖਾ ਰਿਹਾ ਹੈ। ਨਾਲ ਹੀ, ਜੰਗਲ ਵਿੱਚ ਟੈਂਟ ਦਿਖਾਏ ਗਏ ਹਨ ਅਤੇ ਇੱਕ ਬੱਚੇ ਨੂੰ ਅੱਧੇ ਕੱਪੜੇ ਵਿੱਚ ਦੇਖਿਆ ਗਿਆ ਹੈ। ਵੀਡੀਓ ਵਿੱਚ ਡੰਕੀ ਰੂਟ ਦੀ ਅਸਲੀਅਤ ਬਿਆਨ ਕੀਤੀ ਜਾ ਰਹੀ ਹੈ।

Posted inNews