ਡਿਵੀਜ਼ਨਲ ਕਮਿਸ਼ਨਰਾਂ ਨੂੰ ਜਲਦ ਹੀ ਹਾਊਸ ਮੀਟਿੰਗ ਬੁਲਾ ਕੇ Mayor ਚੁਨਣ ਲਈ ਕਿਹਾ ਗਿਆ।
ਲੁਧਿਆਣਾ ਵਿਖੇ ਮਹਿਲਾ ਮੇਅਰ ਦਾ ਰਾਖਵਾਂਕਰਨ। ਜਾਰੀ ਨੋਟੀਫਿਕੇਸ਼ਨ ਅਨੁਸਾਰ ਨਗਰ ਨਿਗਮ ਲੁਧਿਆਣਾ ਵਿੱਚ ਮੇਅਰ ਦਾ ਅਹੁਦਾ ਇੱਕ ਔਰਤ ਲਈ ਰਾਖਵਾਂ ਕੀਤਾ ਗਿਆ ਹੈ।
ਬਾਕੀ 4 ਨਗਰ ਨਿਗਮਾਂ ਵਿੱਚ ਮੇਅਰ ਦਾ ਅਹੁਦਾ ਜਨਰਲ ਹੋਵੇਗਾ। ਇਸ ਸਬੰਧੀ ਵਿਭਾਗ ਨੇ ਡਿਵੀਜ਼ਨਲ ਕਮਿਸ਼ਨਰ ਨੂੰ ਸੂਚਨਾ ਭੇਜੀ ਹੈ ਕਿ ਲੁਧਿਆਣਾ ਸੀਟ ਔਰਤਾਂ ਲਈ ਰਾਖਵੀਂ ਰੱਖੀ ਜਾਵੇ । ਜੇਕਰ ਅਜਿਹਾ ਹੁੰਦਾ ਹੈ ਤਾਂ ਪਹਿਲੀ ਵਾਰ ਲੁਧਿਆਣਾ ਵਿੱਚ ਕੋਈ ਮਹਿਲਾ ਮੇਅਰ ਬਣੇਗੀ।
