ਪ੍ਰਯਾਗਰਾਜ ‘ਚ ਅੱਜ ਤੋਂ ਮਹਾਕੁੰਭ ਦੀ ਸ਼ੁਰੂਆਤ, ਸੰਗਮ ਤੱਟ ‘ਤੇ ਉਮੜਿਆ ਸ਼ਰਧਾਲੂਆਂ ਦਾ ਸੈਲਾਬ , ਲੱਖਾਂ ਲੋਕਾਂ ਨੇ ਲਗਾਈ ਡੁਬਕੀ |

ਉੱਤਰਪ੍ਰਦੇਸ਼ ਦੇ ਪ੍ਰਯਾਗਰਾਜ ਵਿਖੇ ਅੱਜ ਤੋਂ ਮਹਾਕੁੰਭ ਸ਼ੁਰੂ ਹੋ ਗਿਆ ਹੈ। ਅੱਜ ਪੌਸ਼ ਪੂਰਨਿਮਾ ਦਾ ਪਹਿਲਾ ਇਸ਼ਨਾਨ ਹੈ। ਉੱਤਰ ਪ੍ਰਦੇਸ਼ ਦੇ ਸ਼ਹਿਰ ਪ੍ਰਯਾਗਰਾਜ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਤ੍ਰਿਵੇਣੀ ਸੰਗਮ ਵਿੱਚ ਪਵਿੱਤਰ ਇਸ਼ਨਾਨ ਕਰ ਰਹੇ ਹਨ। ਜਾਣਕਾਰੀ ਅਨੁਸਾਰ ਸਵੇਰੇ 9.30 ਵਜੇ ਤੱਕ 60 ਲੱਖ ਸ਼ਰਧਾਲੂ ਇਸ਼ਨਾਨ ਕਰ ਚੁੱਕੇ ਹਨ। ਅੱਜ 1 ਕਰੋੜ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ।