ਫਿਰੋਜ਼ਪੁਰ 17 ਨਵੰਬਰ Update ਕੁਲਵੰਤ ਸਿੰਘ
ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਸਰਹੱਦੀ ਪਿੰਡ ਦੋਨਾਂ ਰਹਿਮਤ ਸੇਠਾਂ ਵਾਲੇ ਵਿੱਚ ਰਹਿੰਦੇ ਪਰਿਵਾਰ ਉੱਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟਿਆ ਜਦੋਂ ਮਾਪਿਆਂ ਨੇ ਆਪਣੇ ਇਕਲੌਤੇ ਪੁੱਤ ਨੂੰ ਹਮੇਸ਼ਾ-ਹਮੇਸ਼ਾ ਲਈ ਗਵਾ ਦਿੱਤਾ। ਇੱਕ ਹਲਕੇ ਹੋਏ ਕੁੱਤੇ ਨੇ ਨੌਜਵਾਨ ਨੂੰ ਵੱਢ ਲਿਆ ਜਿਸ ਕਾਰਨ ਨੌਜਾਵਨ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦਾ ਨਾਮ ਦਮਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਜਿਸਦੀ ਉਮਰ ਸਿਰਫ 17 ਸਾਲ ਦੀ ਹੀ ਸੀ।
