ਮਹਿੰਦਰ ਭਗਤ ਨੇ ਚੱਬੇਵਾਲ ਵਿਧਾਨ ਸਭਾ ਹਲਕੇ ਦਾ ਕੀਤਾ ਤੂਫਾਨੀ ਦੌਰਾ
ਕਿਹਾ : ਡਾੱ ਇਸ਼ਾਂਕ ਚੱਬੇਵਾਲ ਨੂੰ ਚੱਬੇਵਾਲ ਵਾਸੀਆਂ ਦੇ ਪਿਆਰ ਤੇ ਅਸ਼ੀਰਵਾਦ ਦੀ ਲੋੜ ਹੈ
ਹੁਸ਼ਿਆਰਪੁਰ (13 ਨਵੰਬਰ) Update Kulwant Singh
ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਚੱਬੇਵਾਲ ਵਿਧਾਨ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਡਾਕਟਰ ਇਸ਼ਾਂਕ ਚੱਬੇਵਾਲ ਲਈ ਤੂਫਾਨੀ ਦੌਰਾ ਕੀਤਾ ਅਤੇ ਲੋਕਾਂ ਨੂੰ ਡਾਕਟਰ ਇਸ਼ਾਂਕ ਚੱਬੇਵਾਲ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਕਿਹਾ।
ਅੱਜ ਉਨ੍ਹਾਂ ਚੱਬੇਵਾਲ ਦੇ ਪਿੰਡ ਸਿੰਘ ਪੁਰਾ, ਬ੍ਰਾਹਮਣਾ, ਫੁੱਲਾਂਵਾਲ ਰੱਖਾਣਾ ਅਤੇ ਸ਼ੇਰਪੁਰ ਦਾ ਤੂਫਾਨੀ ਦੌਰਾ ਕੀਤਾ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਮਹਿੰਦਰ ਭਗਤ ਨੇ ਕਿਹਾ ਕਿ ਡਾ.ਇਸ਼ਾਂਕ ਕੁਮਾਰ ਲੋਕ ਸੇਵਾ ਲਈ ਰਾਜਨੀਤੀ ਵਿੱਚ ਆਏ ਹਨ। ਉਨ੍ਹਾਂ ਦਾ ਉਦੇਸ਼ ਚੱਬੇਵਾਲ ਦੇ ਲੋਕਾਂ ਦੀ ਸੇਵਾ ਕਰਨਾ ਹੈ। ਇੱਥੋਂ ਦੇ ਵੋਟਰਾਂ ਨੇ ਸਾਲ 2017 ਅਤੇ 2022 ਵਿੱਚ ਇਸ ਹਲਕੇ ਤੋਂ ਵਿਧਾਇਕ ਬਣਾ ਕੇ ਡਾ: ਇਸ਼ਾਂਕ ਕੁਮਾਰ ਦੇ ਪਿਤਾ ਅਤੇ ਮੌਜੂਦਾ ਸਮੇਂ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ: ਰਾਜ ਕੁਮਾਰ ਚੱਬੇਵਾਲ ਨੂੰ ਬਹੁਤ ਪਿਆਰ ਦਿੱਤਾ ਸੀ। ਹੁਣ ਡਾ.ਇਸ਼ਾਂਕ ਕੁਮਾਰ ਨੂੰ ਵੀ ਚੱਬੇਵਾਲ ਦੇ ਲੋਕਾਂ ਦੇ ਪਿਆਰ ਅਤੇ ਆਸ਼ੀਰਵਾਦ ਦੀ ਲੋੜ ਹੈ। ਇਸ ਲਈ ਇਸ ਜ਼ਿਮਨੀ ਚੋਣ ਵਿਚ ਉਸ ਦਾ ਸਾਥ ਦਿਓ ਅਤੇ ਭਾਰੀ ਵੋਟਾਂ ਨਾਲ ਜਿੱਤ ਕੇ ਵਿਧਾਨ ਸਭਾ ਵਿਚ ਭੇਜੋ। ਤੁਸੀਂ ਸਾਰੇ ਝਾੜੂ ਦਾ ਬਟਨ ਦਬਾਓ, ਹੋਰ ਬਟਨਾਂ ਵੱਲ ਨਾ ਦੇਖੋ।
ਇਸ ਦੌਰਾਨ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਸੂਬੇ ਦੇ ਹਰ ਵਰਗ ਨੂੰ ਮਿਲ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨਾ ਸਿਰਫ਼ ਕਈ ਤਰ੍ਹਾਂ ਦੀਆਂ ‘ਗਾਰੰਟੀਆਂ’ ਪੂਰੀਆਂ ਕਰ ਰਹੀ ਹੈ, ਸਗੋਂ ਉਹ ਕੰਮ ਵੀ ਕਰ ਰਹੀ ਹੈ, ਜਿਸ ਦਾ ਵਾਅਦਾ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸਰਕਾਰ ਨੇ ਹਰ ਮਹੀਨੇ 300 ਯੂਨਿਟ ਬਿਜਲੀ ਦੇਣ ਦੀ ਗਰੰਟੀ ਪੂਰੀ ਕਰ ਦਿੱਤੀ ਹੈ। ਅੱਜ ਪੰਜਾਬ ਭਰ ਦੇ 90 ਫੀਸਦੀ ਘਰਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 45 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਪੈਸੇ ਜਾਂ ਸਿਫ਼ਾਰਸ਼ ਦੇ ਦਿੱਤੀਆਂ ਗਈਆਂ ਹਨ।
ਇਸ ਮੌਕੇ ਸਰਪੰਚ ਇੰਦਰਜੀਤ ਕੌਰ, ਬਲਾਕ ਸਮਿਤੀ ਮੈਂਬਰ ਗਗਨਦੀਪ, ਸਰਪੰਚ ਜਤਿੰਦਰ ਕੁਮਾਰ, ਗੁਰਪ੍ਰੀਤ ਕੌਰ, ਰਵੀ ਭਗਤ, ਕੁਲਦੀਪ ਗਗਨ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
